ਜੀਵਨ

BaBBu

Prime VIP
ਕੱਲ੍ਹ ਸੁਫਨੇ ਦੇ ਵਿਚ ਮੈਨੂੰ,
ਦੋ ਨਜ਼ਰ ਫ਼ਰਿਸ਼ਤੇ ਆਏ ।
ਇਕ ਤਖ਼ਤ ਫੁੱਲਾਂ ਦਾ ਸੋਹਣਾ,
ਉਹ ਆਪਣੇ ਨਾਲ ਲਿਆਏ ।
ਉਹ ਉਤਰੇ ਹੌਲੇ ਹੌਲੇ,
ਫਿਰ ਆ ਕੇ ਮੇਰੇ ਕੋਲੇ,
ਰੱਖ ਤਖ਼ਤ ਫੁੱਲਾਂ ਦਾ ਬੋਲੇ,
ਉਠ ਤੈਨੂੰ ਰੱਬ ਬੁਲਾਏ ।

ਤੇਰੇ ਲਈ ਸੁਰਗਾਂ ਅੰਦਰ,
ਭੌਰਾਂ ਨੇ ਗੁੰਦੇ ਸਿਹਰੇ ।
ਜ਼ੁਲਫ਼ਾਂ ਦੇ ਲੱਛੇ ਲੈ ਕੇ,
ਹੂਰਾਂ ਨੇ ਬਹੁਕਰ ਫੇਰੇ ।
ਪੰਛੀ ਪਏ ਮੰਗਲ ਗਾਵਣ,
ਫੁੱਲਾਂ ਦੇ ਦਿਲ ਸਧਰਾਵਣ,
ਕਲੀਆਂ ਨੂੰ ਛਿੱਕਾਂ ਆਵਣ,
ਸਭ ਰਾਹ ਤਕਾਵਣ ਤੇਰੇ ।
 
Top