ਤੂੰ ਨਹੀਉਂ ਮੈਂ ਨਾਹੀਂ ਵੇ ਸੱਜਣਾ, ਤੂੰ ਨਹੀਉਂ ਮੈਂ &#

BaBBu

Prime VIP
ਖੋਲੇ ਦੇ ਪਰਛਾਵੇਂ ਵਾਂਙੂ, ਘੁਮ ਰਿਹਾ ਮਨ ਮਾਹੀਂ ।
ਤੂੰ ਨਹੀਉਂ ਮੈਂ ਨਾਹੀਂ ਵੇ ਸੱਜਣਾ, ਤੂੰ ਨਹੀਉਂ ਮੈਂ ਨਾਹੀਂ ।

ਜਾਂ ਬੋਲਾਂ ਤੂੰ ਨਾਲੇ ਬੋਲੇਂ ਚੁੱਪ ਕਰਾਂ ਮਨ ਮਾਹੀਂ ।
ਤੂੰ ਨਹੀਉਂ ਮੈਂ ਨਾਹੀਂ ਵੇ ਸੱਜਣਾ, ਤੂੰ ਨਹੀਉਂ ਮੈਂ ਨਾਹੀਂ ।

ਜਾਂ ਸੌਂਵਾਂ ਤਾਂ ਨਾਲੇ ਸੌਵੇਂ ਜਾਂ ਟੁਰਾਂ ਤਾਂ ਰਾਹੀਂ ।
ਤੂੰ ਨਹੀਉਂ ਮੈਂ ਨਾਹੀਂ ਵੇ ਸੱਜਣਾ, ਤੂੰ ਨਹੀਉਂ ਮੈਂ ਨਾਹੀਂ ।

ਬੁੱਲ੍ਹਾ ਸ਼ਹੁ ਘਰ ਆਇਆ ਸਾਡੇ ਜਿੰਦੜੀ ਘੋਲ ਘੁਮਾਈਂ ।

Top