ਪੀਆ ਪੀਆ ਕਰਤੇ ਹਮੀਂ ਪੀਆ ਹੋਏ, ਅਬ ਪੀਆ ਕਿਸ ਨੂੰ ਕਹੀ&

BaBBu

Prime VIP
ਪੀਆ ਪੀਆ ਕਰਤੇ ਹਮੀਂ ਪੀਆ ਹੋਏ, ਅਬ ਪੀਆ ਕਿਸ ਨੂੰ ਕਹੀਏ ।

ਹਿਜਰ ਵਸਲ ਹਮ ਦੋਨੋਂ ਛੋੜੇ, ਅਬ ਕਿਸ ਕੇ ਹੋ ਰਹੀਏ ।
ਪੀਆ ਪੀਆ ਕਰਤੇ ਹਮੀਂ ਪੀਆ ਹੋਏੇ ।

ਮਜਨੂੰ ਲਾਲ ਦੀਵਾਨੇ ਵਾਂਙੂ, ਅਬ ਲੈਲਾ ਹੋ ਰਹੀਏ ।
ਪੀਆ ਪੀਆ ਕਰਤੇ ਹਮੀਂ ਪੀਆ ਹੋਏੇ ।

ਬੁੱਲ੍ਹਾ ਸ਼ਹੁ ਘਰ ਮੇਰੇ ਆਏ, ਅਬ ਕਿਉਂ ਤਾਅਨੇ ਸਹੀਏ ।
ਪੀਆ ਪੀਆ ਕਰਤੇ ਹਮੀਂ ਪੀਆ ਹੋਏ ।
 
Top