ਮੈਂ ਬੇ-ਕੈਦ ਮੈਂ ਬੇ-ਕੈਦ । ਨਾ ਰੋਗੀ ਨਾ ਵੈਦ । ਨਾ ਮੈਂ ਮੋਮਨ ਨਾ ਮੈਂ ਕਾਫਰ, ਨਾ ਸਈਯੇਦ ਨਾ ਸੈਦ । ਚੌਦੀਂ ਤਬਕੀਂ ਸੀਰ ਅਸਾਡਾ, ਕਿਤੇ ਨਾ ਹੁੰਦਾ ਕੈਦ । ਖ਼ਰਾਬਾਤ ਮੈਂ ਜਾਲ ਅਸਾਡੀ, ਨਾ ਸ਼ੋਭਾ ਨਾ ਐਬ । ਬੁੱਲ੍ਹਾ ਸ਼ਹੁ ਦੀ ਜ਼ਾਤ ਕੀ ਪੁਛਨੈਂ, ਨਾ ਪੈਦਾ ਨਾ ਪੈਦ ।