ਵਤਨ ਤੋਂ ਕੁਰਬਾਨ ਹੋ ਕੇ ਜੋ ਸ਼ਹਾਦਤ ਪਾ ਰਹੇ


ਗਜ਼ਲ
ਵਤਨ ਤੋਂ ਕੁਰਬਾਨ ਹੋ ਕੇ ਜੋ ਸ਼ਹਾਦਤ ਪਾ ਰਹੇ i
ਦੇਸ਼ ਭਗਤੀ ਦੀ ਹਮੇਸ਼ਾਂ ਚਿਣਗ ਉਹ ਸੁਲਘਾ ਰਹੇ i

ਕੁਰਸੀਆਂ ਦੀ ਦੌੜ ਹੈ ਬਸ ਹਰ ਸਿਆਸਤਦਾਨ ਨੂੰ,
ਉਹ ਲੋਕਾਈ ਮਸਲਿਆਂ ਨੂੰ ਰੋਜ ਹੀ ਉਲਝਾ ਰਹੇ i

ਹੁਣ ਕਿਸੇ ਵੀ ਬਿਰਖ ਉੱਤੇ ਚੜ ਹੀ ਜਾਓ ਮਛਲਿਓ,
ਪਾਣੀਆਂ ਵਿਚ ਹੁਣ ਬਥੇਰੇ ਜ਼ਹਿਰ ਘੁਲਦੇ ਜਾ ਰਹੇ i

ਸਿਖ ਲਿਆ ਹੈ ਹੁਨਰ ਉਨ੍ਹਾਂ ਅੱਗ ਵੇਚਣ ਦਾ ਬੜਾ,
ਅੱਗ ਤੋਂ ਉਹ ਭਾਂਬੜਾਂ ਦਾ ਤਰਜਮਾ ਕਰਵਾ ਰਹੇ i

ਪਾਲ ਨਾ ਲੈਣਾ ਨਿਰਾਸ਼ਾ ਖੁੰਝ ਗਿਆ ਮੌਕਾ ਜਦੋਂ,
ਸੰਭਲਿਓ ਪਰ ਹੋਰ ਮੌਕੇ ਜੋ ਵੀ ਦਰ ਖੜਕਾ ਰਹੇ i

ਆਸ ਕਿਹੜੀ ਰਹਿ ਗਈ ਹੈ ,ਦੇਸ਼ ਦੇ ਕਾਨੂਨ ਤੋਂ,
ਜਦ ਸਜਾਏ ਏ ਜਾਬਤਾ ਹੀ ਰਹਿਨੁਮਾ ਅਖਵਾ ਰਹੇ i

ਮਹਿਰਮਾਂ ਤੂੰ ਜ਼ੁਲਮ ਦੀ ਹੁਣ ਕਰ ਨਾ ਐਨੀ ਇੰਤਹਾ,
ਵੇਖ ਕੇ ਜਖਮਾਂ ਨੂੰ ਖੰਜਰ ਵੀ ਤਾਂ ਹੁਣ ਸ਼ਰਮਾ ਰਹੇ i

ਕਰ ਲਵਾਂ ਪੂਰੀ ਗਜ਼ਲ ਮੈਂ ਮੌਤ ਥੋੜਾ ਠਹਿਰ ਜਾ,
ਮਚਲਦੇ ਨੇ ਖਿਆਲ ਹਾਲੇ ਲਫ਼ਜ਼ ਵੀ ਤੜਪਾ ਰਹੇ i
ਆਰ.ਬੀ.ਸੋਹਲ
 
Last edited:
Top