ਲਾਹ ਦੇ ਮਿੱਤਰਾਂ

ਲਾਹ ਦੇ ਮਿੱਤਰਾਂ
ਕੰਨਾਂ ਚੋ ਨੱਤੀਆਂ
ਗਲ ਚੋ ਗਾਨੀ
ਪਿਆਰ ਨਿਸ਼ਾਨੀ
ਢ੍ਹਲੀ ਜਵਾਨੀ
ਕਾਹਦੇ ਰੌਲੇ
ਅਾਗੇ ਧੌਲੇ
ਕੱਖੋ ਹੌਲੇ
ਪੋਲੇ ਡੌਲੇ
ਹੁਣ ਨਾ ਫੜਕਣ
ਠੰਡ ਚ ਖੜਕਣ
ਤੇਜ਼ ਧੜਕਣ
ਸ਼ੂਗਰ ਹਾਈ
ਫਿਰੇ ਕਰਾਈ
ਮੇਰੇ ਬਾਈ
ਵੇਖ ਨਿਆਣੇ
ਹੋਏ ਸਿਆਣੇ
ਛੱਡਦੇ ਗਾਣੇ
ਗਾਓਣੇ ਫੱਕਰਾ
ਹੋਕੇ ਤੱਕੜਾ
ਚੱਕ ਜਿੰਮੇਵਾਰੀ
ਆ ਕਬੀਲਦਾਰੀ
ਹੋਗੀ ਭਾਰੀ
ਨਾ ਬਣ ਲਿਖਾਰੀ
ਘੋਟੇ ਕਲਾਕਾਰੀ
ਓ ਬਣਕੇ ਬੰਦਾ
ਕਰ ਕੋਈ ਧੰਦਾ
ਟੈਕਸੀ ਚੱਕਲਾ
ਬੌਲਦ ਹੱਕਲਾ
ਆ ਗਿਆ ਭਾੜਾ
 
Top