ਇਕ ਦੂਤ ਨੇ ਆਇ ਕੇ ਫ਼ਿਕਰ ਕੀਤਾ, ਪਲਕ ਵਿਚ ਦਰਵਾਜ਼ੇ ਦੇ ਆਇਆ ਈ । ਜਿਹੜਾ ਧੁਰੋਂ ਦਰਗਾਹੋਂ ਸੀ ਹੁਕਮ ਆਇਆ, ਦੇਖੋ ਓਸ ਨੇ ਖੂਬ ਬਜਾਇਆ ਈ । ਅੰਦਰ ਤਰਫ ਹਵੇਲੀ ਦੇ ਤੁਰੇ ਜਾਂਦੇ, ਛੱਜਾ ਢਾਹ ਦੋਹਾਂ ਉੱਤੇ ਪਾਇਆ ਈ । ਸ਼ਾਹ ਮੁਹੰਮਦਾ ਊਧਮ ਸਿੰਘ ਥਾਇਂ ਮੋਇਆ, ਕੌਰ ਸਾਹਿਬ ਜੋ ਸਹਿਕਦਾ ਆਇਆ ਈ ।