ਭਗਤ ਸਿੰਘ ਦੇ ਟੱਪੇ

BaBBu

Prime VIP
ਦਿੱਤਾ ਵਾਰ ਜੁਆਨੀ ਨੂੰ
ਕੌਣ ਭੁੱਲ ਸਕਦਾ ਹੈ ਤੇਰੀ ਇਸ ਕੁਰਬਾਨੀ ਨੂੰ ।

ਮਹਿਮਾ ਸ਼ੇਰ ਦੀ ਗਾਵਾਂਗੇ
ਵੀਰ ਸੋਹਣੇ ਭਗਤ ਸਿੰਘ ਜੀ ਕਥਾ ਤੇਰੀ ਸੁਣਾਵਾਂਗੇ ।

ਅੱਖੀਆਂ ਵਿੱਚ ਫਿਰਦੇ ਨੇ
ਜਦੋਂ ਤੇਰੀ ਯਾਦ ਆਵੇ ਆਂਸੂ ਅੱਖਾਂ ਵਿੱਚੋਂ ਗਿਰਦੇ ਨੇ ।

ਐਸਾ ਕਰਮ ਕਮਾਇਆ ਤੂੰ
ਦੇਸ਼ ਦੀ ਆਜ਼ਾਦੀ ਬਦਲੇ ਗਲ ਫਾਂਸੀ ਨੂੰ ਪਾਇਆ ਤੂੰ ।

ਬਾਗੇ ਵਿੱਚ ਆਰੀ ਏ
ਆਪਣੇ ਦੇਸ਼ ਬਦਲੇ ਬਾਜੀ ਜ਼ਿੰਦਗੀ ਦੀ ਮਾਰੀ ਏ ।

ਸੋਹਣੀ ਜਿੰਦੜੀ ਗਵਾਈ ਤੂੰ
ਸ਼ਮਾ ਜੋ ਆਜ਼ਾਦੀ ਦੀ ਜਿੰਦ ਦੇ ਕੇ ਜਗਾਈ ਤੂੰ ।

ਤੂੰ ਸੀ ਕੌਮ ਦਾ ਦੀਵਾਨਾ
ਹੱਸ ਹੱਸ ਬੰਨ੍ਹ ਲਿਆ ਸੀ ਹੱਥਕੜੀਆਂ ਦਾ ਤੂੰ ਗਾਨਾ ।

ਸ਼ੇਰਾ ! ਜਿਗਰਾ ਦਿਖਾਇਆ ਤੂੰ
ਅਸੈਂਬਲੀ 'ਚ ਬੰਬ ਮਾਰਕੇ ਗੈਰਾਂ ਨੂੰ ਡਰਾਇਆ ਤੂੰ ।

ਹਰ ਗੋਰਾ ਘਬਰਾਇਆ ਸੀ
ਸਾਥੀਆ ! ਫ਼ਰੰਗੀਆਂ ਨੂੰ ਕੁੱਲ ਬਖਤ ਤੂੰ ਪਾਇਆ ਸੀ ।

ਤੇਰਾ ਮੌਤ ਨੂੰ ਗਲ ਲਾਣਾ
ਸਬਕ ਸਿਖਾਇਆ ਜੱਗ ਨੂੰ ਵਤਨਾਂ ਤੋਂ ਮਰ ਜਾਣਾ ।

ਕੌਮੀ ਸ਼ਮਾ ਉੱਤੇ ਮਰ ਹੀ ਗਿਆ
ਲਾਜ ਵਾਲੇ ਸਿਹਰੇ ਬੰਨ੍ਹਕੇ ਘੋੜੀ ਮੌਤ ਦੀ ਚੜ੍ਹ ਹੀ ਗਿਆ ।

ਕੌਣ ਤੈਥੋਂ ਬਲਕਾਰੀ ਭਲਾ
ਨਾਮ ਤੇਰਾ ਦੁਨੀਆਂ 'ਤੇ ਸਦਾ ਚੰਨ ਵਾਂਗੂੰ ਚਮਕੇਗਾ ।
 
Top