ਦੂਰ ਜੇਕਰ ਅਜੇ ਸਵੇਰਾ ਹੈ

BaBBu

Prime VIP
ਦੂਰ ਜੇਕਰ ਅਜੇ ਸਵੇਰਾ ਹੈ
ਇਸ 'ਚ ਕਾਫੀ ਕਸੂਰ ਮੇਰਾ ਹੈ

ਮੈਂ ਕਿਵੇਂ ਕਾਲੀ ਰਾਤ ਨੂੰ ਕੋਸਾਂ
ਮੇਰੇ ਦਿਲ ਵਿੱਚ ਹੀ ਜਦ ਹਨੇਰਾ ਹੈ

ਮੈਂ ਚੁਰਾਹੇ 'ਚ ਜੇ ਜਗਾਂ ਤਾਂ ਕਿਵੇਂ
ਮੇਰੇ ਘਰ ਦਾ ਵੀ ਇੱਕ ਬਨੇਰਾ ਹੈ

ਘਰ 'ਚ ਨੇਰਾ ਬਹੁਤ ਨਹੀਂ ਤਾਂ ਵੀ
ਮੇਰੀ ਲੋਅ ਵਾਸਤੇ ਬਥੇਰਾ ਹੈ

ਤੂੰ ਘਰਾਂ ਦਾ ਹੀ ਸਿਲਸਿਲਾ ਹੈਂ ਪਰ
ਐ ਨਗਰ ਕਿਸਨੂੰ ਫਿਕਰ ਤੇਰਾ ਹੈ
 
Top