ਛੁਹਣ ਲੱਗਿਆਂ ਸਚੇਤ ਹੋ ਜਾਣਾ
ਮੇਰੇ ਹੱਥਾਂ ਦਾ ਰੇਤ ਹੋ ਜਾਣਾ
ਪਿਆਸ ਬਚ ਰਹਿਣੀ ਹੋਂਠ ਸੜ ਜਾਣੇ
ਮੈਂ ਤੜਪਣਾ ਤੇ ਪ੍ਰੇਤ ਹੋ ਜਾਣਾ
ਖਾਕ ਸਾਂ ਫੇਰ ਖਾਕ ਹੀ ਮੁੜ ਕੇ
ਮੈਂ ਵੀ ਗੀਤਾਂ ਸਮੇਤ ਹੋ ਜਾਣਾ
ਚਮਕਣਾ ਨੀਰ ਝਿੰਮਣਾਂ ਹੇਠੋਂ
ਨਸ਼ਰ ਤੇਰਾ ਵੀ ਭੇਤ ਹੋ ਜਾਣਾ
ਫਿਰ ਤੇਰੇ ਆਉਣ ਦੀ ਖਬਰ ਸੁਣ ਕੇ
ਹਾੜ ਮੇਰੇ ਨੇ ਚੇਤ ਹੋ ਜਾਣਾ