ਕੀ ਮਜ਼ਾਲ ਜੋ ਸੱਚ ਦਾ ਪਿੰਡਾ

BaBBu

Prime VIP
ਕੀ ਮਜ਼ਾਲ ਜੋ ਸੱਚ ਦਾ ਪਿੰਡਾ
ਕੱਜ ਸਕਣ ਬੇਗਾਨੀਆਂ ਲੀਰਾਂ
ਸਰਮਦ ਨੂੰ ਉਸ ਦੀ ਹੀ ਰੱਤ ਵਿਚ
ਢਕਿਆ ਸੀ ਨੰਗੀਆਂ ਸ਼ਮਸ਼ੀਰਾਂ

ਤ੍ਰੇੜੇ ਜਿਹੇ ਗਰੀਬ ਘਰਾਂ ਦਾ
ਕੀਤਾ ਇਹੋ ਇਲਾਜ ਅਮੀਰਾਂ
ਸ਼ਹਿਰ ਦੀਆਂ ਨੰਗੀਆਂ ਕੰਧਾਂ 'ਤੇ
ਲਾ ਦਿੱਤੀਆਂ ਨੰਗੀਆਂ ਤਸਵੀਰਾਂ

ਇਹ ਤਾਂ ਐਵੇਂ ਟੁੱਟਦੇ ਕਾਸੇ
ਉਹ ਹੋਵਣਗੇ ਅਸਲੀ ਹਾਸੇ
ਸੁਣਗੀਆਂ ਜਿਹਨਾਂ ਦੇ ਵਿਚੋਂ
ਟੁੱਟ ਰਹੀਆਂ ਜ਼ਾਲਮ ਜ਼ੰਜ਼ੀਰਾਂ
 
Top