ਕਦਰ

Tejjot

Elite
ਜ਼ਜਬਾਤ ਮੇਰੇਆਂ ਦੀ ਕਦਰ ਨਾ ਪਾਈ ਰੋਲਿਆ ਏ ਮੈਨੂੰ
ਦਿਖਾ ਕੇ ਵੱਡੇ ਸੁਪਨੇ ਤੋੜੇ ਦੁੱਖਾਂ ਵਿੱਚ ਘੋਲਿਆ ਏ ਮੈਨੂੰ
ਮੈਂ ਵੀ ਸਾਂ ਝੱਲਾ ਜਿਹਨੇ ਯਕੀਨ ਤੇਰੇ ਤੇ ਕਰ ਲਿਆ
ਤੇਰੇਆਂ ਲਾਰਿਆਂ ਦਾ ਮੈਂ ਇੱਕ ਝੋਲਾ ਭਰ ਲਿਆ
ਚਾਅ ਮੇਰੇ ਸੱਭ ਚੂਰ ਹੋਏ ਤੇਰੀਆਂ ਬਾਤਾਂ ਸੁਣਕੇ
ਹੁੰਦਾ ਏ ਅਫਸੋਸ,ਕਾਹਨੂੰ ਲਿਆ ਪੰਗਾ ਤੈਨੂੰ ਚੁਣ ਕੇ
ਹੋ ਗਈ ਦੂਰ ਹੁਣ ਤਾਂ ਬੁਲਾਉਣੋ ਵੀ ਹਟ ਗਈ
ਦਿਲ ਮੇਰੇ ਤੇ ਤੇਜੀ ਤੂੰ ਡੂੰਘੀ ਮਾਰ ਸੱਟ ਗਈ @ਤੇਜੀ
 
Top