ਨਵਜੋਤ ਸਿੱਧੂ ਨਹੀਂ ਛੱਡ ਰਹੇ ਕਪਿਲ ਦਾ ਸ਼ੋਅ

BaBBu

Prime VIP
NavjotSinghSidhu580x338-1.jpgਮੁੰਬਈ: ਨੇਤਾ ਤੇ ਕੌਮੇਡੀਅਨ ਨਵਜੋਤ ਸਿੰਘ ਸਿੱਧੂ ‘ਦ ਕਪਿਲ ਸ਼ਰਮਾ ਸ਼ੋਅ’ ਨਹੀਂ ਛੱਡਣਗੇ। ਖਬਰਾਂ ਸੀ ਕਿ ਪੰਜਾਬ ਵਿੱਚ ਇਲੈਕਸ਼ਨ ਦੇ ਚੱਲਦੇ ਸਿੱਧੂ ਸ਼ੋਅ ਨੂੰ ਛੱਡ ਦੇਣਗੇ ਪਰ ਸ਼ੋਅ ਦੀ ਕ੍ਰਿਏਟਿਵ ਨਿਰਦੇਸ਼ਕ ਪ੍ਰੀਤੀ ਸੀਮੋਜ਼ ਦਾ ਕੁਝ ਹੋਰ ਹੀ ਕਹਿਣਾ ਹੈ। ਉਨ੍ਹਾਂ ਕਿਹਾ, ਸਿੱਧੂ ਨੇ ਚੈਨਲ ਸੋਨੀ ਨੂੰ ਕੋਈ ਵੀ ਨੋਟਿਸ ਨਹੀਂ ਦਿੱਤਾ। ਇਸ ਲਈ ਜੋ ਵੀ ਇਹ ਖਬਰ ਫੈਲਾ ਰਿਹਾ ਹੈ ਕਿ ਸਿੱਧੂ ਚਲੇ ਜਾਣਗੇ, ਬਿਲਕੁਲ ਝੂਠ ਹੈ।ਸਿੱਧੂ ਦੀ ਪਤਨੀ ਨੇ ਹੀ ਇੱਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਹੁਣ ਸਿੱਧੂ ਸਿਰਫ ਪੰਜਾਬ ਵੱਲ ਧਿਆਨ ਦੇਣਗੇ। ਉਨ੍ਹਾਂ ਕਿਹਾ ਸੀ ਕਿ 30 ਸਤੰਬਰ ਤੋਂ ਬਾਅਦ ਸਿੱਧੂ ਚੋਣਾਂ ਵੱਲ ਸਾਰਾ ਧਿਆਨ ਦੇਣਗੇ ਪਰ ਹੁਣ ਲੱਗਦਾ ਹੈ ਕਿ ਸਿੱਧੂ ਨੇ ਆਪਣਾ ਮਨ ਬਦਲ ਲਿਆ ਹੈ।

ਬੀਤੇ ਦਿਨ ਸਿੱਧੂ ਨੇ ਚੋਣਾਂ ਦੌਰਾਨ ਨਵੀਂ ਪੌਲੀਟੀਕਲ ਪਾਰਟੀ ਬਣਾਉਣ ਤੋਂ ਵੀ ਇਨਕਾਰ ਕਰ ਦਿੱਤਾ ਹੈ।​
 
Top