ਦੁੱਖ ਸਾਰੇ ਬੋਤਲ ਨਾਲ ਖੋਲ ਬੈਠਾ ...

ਕੱਲ ਮੁਖ ਤੋਂ ਦੁਖੜੇ ਬੋਲ ਬੈਠਾ
ਦੁੱਖ ਸਾਰੇ ਬੋਤਲ ਨਾਲ ਖੋਲ ਬੈਠਾ
ਜੇਹੜੇ ਰਹਿੰਦੇ ਸੁਲਘਦੇ ਅੰਦਰਾਂ ਵਿੱਚ
ਓਹਨਾ ਧਧਕਦੇਆਂ ਨੂੰ ਪੱਖੀ ਝੋਲ ਬੈਠਾ
ਬੋਤਲ ਲਾਯਾ ਗਲ ਨਾਲ ਮੈਨੂੰ ਜਦੋਂ
ਗ਼ਮ ਸਾਰੇ ਗਲਾਸੀ ਚ ਡੋਲ ਬੈਠਾ
ਜਿਹੜੀਆਂ ਚਿਰਾਂ ਤੋਂ ਅਣਛੋਹੀਆਂ ਸੀ
ਉਹ ਦੱਬੀਆਂ ਯਾਦਾਂ ਮੈਂ ਫਰੋਲ ਬੈਠਾ
ਹਰ ਘੁੱਟ ਨਾਲ ਖੁਮਾਰੀ ਛਾਈ ਜਾਵੇ
ਮੈਨੂੰ ਲੱਗੇ ਯਾਰ ਮੇਰਾ ਕੋਲ ਬੈਠਾ
ਰੰਜ ਦੇਕੇ ਸਾਰੇ ਬੋਤਲ ਨੂੰ
ਤੱਕੜੀ ਖੁਸ਼ੀਆਂ ਵਾਲੀ ਤੋਲ ਬੈਠਾ
ਬੋਤਲ ਦਿੱਤਾ ਜੋ ਸਹਾਰਾ ਮੈਨੂੰ
ਨਾ ਮਿਲਿਆ ਜੱਗ ਮੈਂ ਟੋਲ ਬੈਠਾ
ਬੋਤਲ ਬੈਠੀ ਮੇਰੇ ਨਾਲ ਇੰਜ ਜਾਪੇ
ਜਿਵੇਂ ਕੋਈ ਰੂਹ ਦਾ ਸਾਥੀ ਅਣਭੋਲ ਬੈਠਾ

ਕੱਲ ਮੁਖ ਤੋਂ ਦੁਖੜੇ ਬੋਲ ਬੈਠਾ
ਦੁੱਖ ਸਾਰੇ ਬੋਤਲ ਨਾਲ ਖੋਲ ਬੈਠਾ ...


"ਬਾਗੀ"
 
Top