ਮਾਂ

D_Bhullar

Bhullarz
ਜਦ ਸਭਨਾਂ ਥਾਈਂ …. ਆਪ ਪਹੁੰਚ ਨਾ ਸਕਿਆ …..
ਰੱਬ ਨੇ ਬਣਾਈ ਮਾਂ ,
ਸਭ ਤੋਂ ਵੱਡਾ ….ਇਸ ਦੁਨੀਆਂ ਵਿੱਚ ……
ਤੀਰਥ ਹੁੰਦੀ ਮਾਂ ,
ਮੋਹ -ਮਮਤਾ ਦੀ ….. ਜਿਉਂਦੀ -ਜਾਗਦੀ
ਮੂਰਤ ਹੁੰਦੀ ਮਾਂ ,
ਚਿਹਰਾ ਪੜ੍ਹ ਕੇ ਦਿਲ ਬੁੱਝ ਲੈਂਦੀ
ਅੰਤਰਜਾਮੀ ਹੁੰਦੀ ਮਾਂ ,
ਕੀ ਹੋਇਆ ਜੇ ….. ਰੱਬ ਨਹੀਂ ਵੇਖਿਆ ….. ਦੋਸਤੋ ,
ਰੱਬ ਵਰਗੀ ਹੁੰਦੀ ਮਾਂ |
 
Top