ਇਸ ਧਰਤੀ ਨੂੰ ਜਿੰਨਾ ਫੋਲੋ, ਅੱਗੇ ਆਵੇ ਅੱਗ । ਮੁੱਦਤਾਂ ਹੋਈਆਂ ਸੂਰਜ ਏਥੇ ਬਰਸਾਵੇ ਪਿਆ ਅੱਗ । ਪਹਾੜਾਂ ਵਿਚੋਂ ਲਾਵੇ ਉਗਸਣ, ਇਹਨਾਂ ਦੇ ਵਿਚ ਅੱਗ । ਕੀਹ ਬਣੇਗਾ ਧਰਤ ਦਾ ਜਿਥੇ, ਬੰਦਾ ਬੰਦਾ ਅੱਗ ।