ਢਿੱਡ ਵਿਚ ਰੋਟੀ, ਅੱਖੀਂ ਮਸਤੀ, ਜੀਭਾਂ ਵਿਚ ਕਰਾਰਾਪਨ । ਦਿਲ ਨੂੰ ਸੁੰਞਾ ਕਰ ਜਾਂਦਾ ਏ, ਮਾਲ ਮਤਾਅ ਦੁਨੀਆਂ ਦਾ ਧਨ । ਭੁੱਖਾ ਲਾਉਣ ਦਿਹਾੜੀ ਜਾਵੇ, ਰੱਖੇ ਵਿਚ ਖ਼ਿਆਲਾਂ ਮਨ । ਰੱਜੇ ਪੁੱਜੇ ਨੂੰ ਆ ਜਾਂਦਾ, ਤਾਅਨੇ ਮਿਹਣੇ ਦੇਣ ਦਾ ਫ਼ਨ ।