ਆਪੋ ਵਿਚ ਪਏ ਮਿਲਣੇ ਹਾਂ ਸ਼ੱਕ ਕੋਈ ਨਾ, ਪਰ ਉਹ ਮਿਲਣ ਮਿਲਾਣ ਦਾ ਦੱਖ ਨਾ ਰਿਹਾ । ਜੇਕਰ ਮੈਂ ਹਾਂ ਸੜ ਸੁਆਹ ਹੋਇਆ, ਏਸ ਸੇਕ ਕੋਲੋਂ ਤੂੰ ਵੀ ਵੱਖ ਨਾ ਰਿਹਾ । ਲਓ ਆ ਗਿਆ ਚੈਨ ਬਨੇਰਿਆਂ ਨੂੰ, ਜਦੋਂ ਆਲ੍ਹਣੇ ਮੇਰੇ ਦਾ ਕੱਖ ਨਾ ਰਿਹਾ ।