ਹੱਥ ਤੱਕੜੀ ਤੋਲਵੀਂ ਪਕੜ ਕਾਢੇ, ਸ਼ਾਇਰੀ ਤੋਲਦੇ ਰਹਿੰਦੇ ਨੇ ਬਹਿਰ ਅੰਦਰ । ਬੇਪਰਵਾਹ ਹੁੰਦਾ ਕਵੀ ਪਾਸਕੂ ਤੋਂ, ਕਵਿਤਾ ਲਿਖਦਾ ਆਪਣੀ ਲਹਿਰ ਅੰਦਰ । ਓਸ ਵੇਲੇ ਜੇ ਓਸ ਨੂੰ ਖ਼ਬਰ ਹੋਵੇ, ਕਾਇਨਾਤ ਦਾ ਹੁਸਨ ਸਮੇਟ ਲਏ ਉਹ, ਕੌੜਾ ਲਿਖੇ ਤੇ ਦੁਨੀਆਂ ਹੋ ਜਾਏ ਕੌੜੀ, ਏਨਾ ਅਸਰ ਹੁੰਦਾ ਉਹਦੇ ਜ਼ਹਿਰ ਅੰਦਰ ।