ਭੁੱਲ ਕੇ ਕਿਸੇ ਨੂੰ ਮੰਦਾ ਨ ਬੋਲ ਬੋਲੀਂ

BaBBu

Prime VIP
ਭੁੱਲ ਕੇ ਕਿਸੇ ਨੂੰ ਮੰਦਾ ਨ ਬੋਲ ਬੋਲੀਂ,
ਸਾਰੇ ਆਪਣੇ ਨੇ ਉਹਦਾ ਗ਼ੈਰ ਕੋਈ ਨਹੀਂ ।
ਗ਼ੈਰ ਕਿਸੇ ਨੂੰ ਕਦੇ ਜੇ ਕਹਿ ਬੈਠੋਂ,
ਫੇਰ ਸਮਝ ਲੈ ਤੇਰੀ ਵੀ ਖ਼ੈਰ ਕੋਈ ਨਹੀਂ ।

ਉਹ ਤੇ ਅਰਸ਼ ਅਤੇ ਫ਼ਰਸ਼ ਦਾ ਹੈ ਵਾਰਿਸ,
ਜਿਹੜੀ ਜਗਹ ਦੀ ਕਰਦਾ ਉਹ ਸੈਰ ਕੋਈ ਨਹੀਂ ।
ਮਾਲਕ ਭਰੇ ਝੋਲੀ ਸਾਰੇ ਬੰਦਿਆਂ ਦੀ,
'ਦਾਮਨ' ਓਸਦਾ ਕਿਸੇ ਨਾਲ ਵੈਰ ਕੋਈ ਨਹੀਂ ।
 
Top