ਹੰਝੂ ਰਾਤ ਦੇ ਤੁਪਕੇ ਤ੍ਰੇਲ ਦੇ ਨੇ, ਹੰਝੂ ਹੰਝੂਆਂ ਤੇ ਸਿੱਟਦੇ ਗੁਜ਼ਰ ਚੱਲੇ । ਜ਼ਿੰਦਗੀ ਕੀ ਏ ਨੈਣਾਂ ਪਿਆਸਿਆਂ ਦੀ, ਰੋਂਦੇ ਆਏ ਸਾਂ ਪਿੱਟਦੇ ਗੁਜ਼ਰ ਚੱਲੇ । ਖ਼ੂਨ ਜਿਗਰ ਦਾ ਤਲੀ 'ਤੇ ਰੱਖ ਕੇ ਤੇ, ਧਰਤੀ ਪੋਚਦੇ ਪੋਚਦੇ ਗੁਜ਼ਰ ਚੱਲੇ । ਏਥੇ ਕਿਵੇਂ ਗੁਜ਼ਾਰੀਏ ਜ਼ਿੰਦਗੀ ਨੂੰ ਇਹੋ ਸੋਚਦੇ ਸੋਚਦੇ ਗੁਜ਼ਰ ਚੱਲੇ ।