ਦੋਸਤਾਂ ਦੀ ਦੁਸ਼ਮਣੀ ਤਕਦਾ ਰਿਹਾਂ

BaBBu

Prime VIP
ਦੋਸਤਾਂ ਦੀ ਦੁਸ਼ਮਣੀ ਤਕਦਾ ਰਿਹਾਂ ।
ਦੁਸ਼ਮਣਾਂ ਦੀ ਬੇਬਸੀ ਤਕਦਾ ਰਿਹਾਂ ।

ਲਗਿਐ ਹਮੇਸ਼ ਬਾਵਫ਼ਾ ਚਿਹਰਾ ਨਵਾਂ,
ਅਪਣੇ ਦਿਲ ਦੀ ਸਾਦਗੀ ਤਕਦਾ ਰਿਹਾਂ ।

ਉਮਰ ਭਰ ਅੱਕਿਆ ਨਹੀਂ ਮੈਂ ਪੰਧ ਤੋਂ,
ਬੇਕਲੀ ਪਰ ਰੂਹ ਦੀ ਤਕਦਾ ਰਿਹਾਂ ।

ਮਾਰੂ-ਥਲ ਵਿਚ ਸਾਥ ਸੰਗ ਜੋ ਛਡ ਗਿਆ,
ਕਿਸ ਤਰ੍ਹਾਂ ਦਾ ਸੰਗ ਸੀ ਤਕਦਾ ਰਿਹਾਂ ।

ਰੇਜ਼ੇ ਹੁੰਦਾ ਵੇਖਿਐ ਅਪਣਾ ਵਜ਼ੂਦ,
ਮੁਕ ਰਹੀ ਇਕ ਜਿੰਦੜੀ ਤਕਦਾ ਰਿਹਾਂ ।

ਰਾਤ ਭਰ ਇਕ ਮਹਿਕ ਜਹੀ ਖਿਲਰੀ ਰਹੀ,
ਵਿਹੜੇ ਲੱਥੀ ਚਾਨਣੀ ਤਕਦਾ ਰਿਹਾਂ ।
 
Top