ਮਸਜਿਦ ਮੋਤੀਆਂ ਦੀ ਭਾਵੇਂ ਜੜੀ ਹੋਵੇ, ਨਹੀਂ ਹਿੰਦੂ ਤੇ ਇਕ ਵੀ ਜਾਂਦਾ । ਮੰਦਰ ਵਿਚ ਪਵੇ ਝਲਕ ਕਾਅਬਿਆਂ ਦੀ, ਮੁਸਲਮਾਨ ਦਾ ਇਕ ਨਹੀਂ ਜੀਅ ਜਾਂਦਾ । ਇਹਨਾਂ ਦੋਹਾਂ ਤੋਂ ਜਿਹੜੇ ਪਏ ਰਹਿਣ ਲੜਦੇ, ਭਲਾ ਉਹਨਾਂ ਦਾ ਇਹਦੇ 'ਚ ਕੀ ਜਾਂਦਾ । ਚੰਗਾ ਹੁੰਦਾ ਮੈਅਖ਼ਾਨੇ ਬਣਾ ਛੱਡਦੇ, ਜੀਹਦਾ ਜੀ ਕਰਦਾ ਉਹੋ ਪੀ ਜਾਂਦਾ ।