ਅਵਾਜ਼ਾਰ ਬੇਜ਼ਾਰ ਹੈ ਹੋਸ਼ ਕਰਦਾ, ਸਾਨੂੰ ਰਹਿਣ ਦੇ ਸਦਾ ਬੇ-ਹੋਸ਼ ਮੁੱਲਾਂ । ਚਖ਼ਚਖ਼ ਬੰਦ ਕਰ ਅਸਾਂ ਹੈ ਆਪ ਮੰਗਣੀ, ਸਾਕੀ ਪਾਕ ਤੇ ਸਾਫ਼ ਨਿਰਦੋਸ਼ ਮੁੱਲਾਂ । ਫੰਦਾ ਫ਼ਿਕਰ ਦਾ ਜਜ਼ਬੇ ਦਾ ਗਲਾ ਘੁੱਟੇ, ਜਦੋਂ ਆ ਜਾਈਏ ਵਿਚ ਹੋਸ਼ ਮੁੱਲਾਂ । ਕਦੇ ਵੇਲਾ ਕੁਵੇਲਾ 'ਤੇ ਵੇਖਿਆ ਕਰ, ਕਿਸੇ ਵੇਲੇ 'ਤੇ ਰਹੋ ਖ਼ਮੋਸ਼ ਮੁੱਲਾਂ ।