ਮੁੱਲਾਂ ਸ਼ਰਾਬ ਤੇ ਨਹੀਂ ਪੀਂਦਾ, ਪਰ ਖ਼ੂਨ ਤਾਂ ਕਿਸੇ ਦਾ ਪੀ ਸਕਦਾ ਏ । ਪੁੜ ਜ਼ਿਮੀਂ ਅਸਮਾਨ ਦਾ ਰਹੇ ਚਲਦਾ, ਦਾਣੇ ਵਾਂਗ ਇਨਸਾਨ ਨੂੰ ਪੀਹ ਸਕਦਾ ਏ । ਏਥੇ ਜ਼ੁਲਮ ਈ ਜ਼ੁਲਮ ਏ ਹਰ ਪਾਸੇ, ਕਿਥੋਂ ਤੀਕ ਕੋਈ ਲਬਾਂ ਨੂੰ ਸੀ ਸਕਦਾ ਏ । ਬਿਨ ਪੀਤਿਆਂ ਏਸ ਜਹਾਨ ਅੰਦਰ, ਕੋਈ ਬੇਸ਼ਰਮ ਜੀਵੇ ਤੇ ਜੀ ਸਕਦਾ ਏ ।