ਪੰਛੀ ਉੱਡਦਾ ਉੱਡਦਾ ਜਾਏ ਜਿਥੇ

BaBBu

Prime VIP
ਪੰਛੀ ਉੱਡਦਾ ਉੱਡਦਾ ਜਾਏ ਜਿਥੇ,
ਜੋ ਮਕਾਮ ਆਵੇ ਨਾਮੁਰਾਦ ਆਉਂਦਾ ।
ਪਿੰਜਰੇ ਵਿਚ ਮੈਂ ਚਮਨ ਨੂੰ ਸਹਿਕਦਾ ਸਾਂ,
ਆ ਕੇ ਚਮਨ 'ਚ ਪਿੰਜਰਾ ਯਾਦ ਆਉਂਦਾ ।

ਝੋਂਕਾ ਜਿਹੜਾ ਹਵਾ ਦਾ ਆਂਵਦਾ ਏ,
ਕਰਨ ਆਲ੍ਹਣਾ ਮੇਰਾ ਬਰਬਾਦ ਆਉਂਦਾ ।
ਜਾਂ ਕੁਰਬਾਨ ਮੈਂ ਏਸ ਅਦਾ ਉੱਤੋਂ,
ਮੇਰੇ ਤੜਫ਼ਿਆਂ ਤੈਨੂੰ ਸੁਆਦ ਆਉਂਦਾ ।
 
Top