ਮੇਰੇ ਜਿਗਰ ਉੱਤੇ ਡਾਢੇ ਫੱਟ ਲੱਗੇ

BaBBu

Prime VIP
ਮੇਰੇ ਜਿਗਰ ਉੱਤੇ ਡਾਢੇ ਫੱਟ ਲੱਗੇ,
ਅੱਖਾਂ ਭਰ ਆਈਆਂ ਮੇਰਾ ਦਿਲ ਰੋਇਆ ।
ਚਮਨ ਵਾਲਿਓ ਤੁਸੀਂ ਗਵਾਹ ਰਹਿਣਾ,
ਪੰਛੀ ਚੀਖਦਾ ਚੀਖਦਾ ਕਿਸ ਕੋਹਿਆ ।

ਗੋਲੀ ਸਾਹਮਣੇ ਹੀ ਉਹਤੇ ਵੱਜਣੀ ਏਂ,
'ਦਾਮਨ' ਅੱਜ ਮੋਇਆ ਭਾਵੇਂ ਕੱਲ੍ਹ ਮੋਇਆ ।
ਇਹ ਕਹਾਣੀਆਂ ਜੱਗ 'ਤੇ ਪੈਣਗੀਆਂ,
ਕਿਹੜੀ ਆਖਦਾ ਆਖਦਾ ਗੱਲ ਮੋਇਆ ।
 
Top