ਬੇਸ਼ਕ ਅਸੀਂ ਗ਼ੁਲਾਮ, ਗ਼ੁਲਾਮ ਪੂਰੇ

BaBBu

Prime VIP
ਬੇਸ਼ਕ ਅਸੀਂ ਗ਼ੁਲਾਮ, ਗ਼ੁਲਾਮ ਪੂਰੇ,
ਪਰ ਗ਼ੁਲਾਮ ਆਜ਼ਾਦ ਖ਼ਿਆਲ ਤੇ ਹਾਂ ।
ਸ਼ਮ੍ਹਾ ਵਤਨ ਉੱਤੋਂ ਜਾਨ ਦੇਣ ਵਾਲੇ,
ਪਰ ਪਰਵਾਨੇ ਅਸੀਂ ਬੇਮਿਸਾਲ ਤੇ ਹਾਂ ।

ਮੁਲਕੀ ਤਖ਼ਤ ਬਦਲੇ ਤਖ਼ਤਾ ਮੰਗਨੇ ਆਂ,
ਅਸੀਂ ਮਰਦ ਵੀ ਮਰਦ ਕਮਾਲ ਤੇ ਹਾਂ ।
ਹੈ ਗ਼ੁਲਾਮੀ ਨੇ ਹਾਲ ਬੇਹਾਲ ਕੀਤਾ,
ਪਰ ਜਜ਼ਬਾ ਆਜ਼ਾਦੀ ਦੇ ਨਾਲ ਤੇ ਹਾਂ ।
 
Top