ਬੰਦ ਬੰਦ ਗ਼ੁਲਾਮੀ ਦੇ ਨਾਲ ਬੱਝਾ

BaBBu

Prime VIP
ਬੰਦ ਬੰਦ ਗ਼ੁਲਾਮੀ ਦੇ ਨਾਲ ਬੱਝਾ,
ਬੰਦੀਵਾਨ, ਬੰਦ ਰਾਜ਼ ਦਾ ਖੋਹਲਣਾ ਬੰਦ ।
ਹੈ ਸ਼ਾਹ ਅੰਗਰੇਜ਼ ਦੀ ਸ਼ਾਹੀ ਅੰਦਰ,
ਸੱਚ ਆਖਣਾ ਤੇ ਪੂਰਾ ਤੋਲਣਾ ਬੰਦ ।

ਜਜ਼ਬਾ ਦਿਲ ਦਾ ਦਿਲ 'ਚ ਜਜ਼ਬ ਹੋਇਆ,
ਹੁਣ ਤੇ ਹੋਇਆ ਜ਼ਬਾਨ ਤੋਂ ਬੋਲਣਾ ਬੰਦ ।
ਹੈ ਸ਼ਾਹ ਅੰਗਰੇਜ਼ ਦੀ ਸ਼ਾਹੀ ਅੰਦਰ,
ਕਹਿਣਾ ਹੱਕ ਤੇ ਹੱਕ ਟਟੋਲਣਾ ਬੰਦ ।

ਬੋਲਣ ਵਾਲੇ ਤੇ ਫੇਰ ਵੀ ਬੋਲਦੇ ਨੇ,
ਹੁਕਮ ਦਾਰ ਦਾ ਕੀ ਚੜ੍ਹ ਕੇ ਦਾਰ ਉੱਤੇ ।
ਜੋ ਗ਼ੁਲਾਮ ਆਜ਼ਾਦ ਖ਼ਿਆਲ ਹੋਵਣ,
ਉਹ ਆਜ਼ਾਦ ਨੇ ਕੁਲ ਸੰਸਾਰ ਉੱਤੇ ।
 
Top