ਕੁਝ ਔਹ ਗਏ, ਕੁਝ ਅਹਿ ਬੈਠੇ, ਕੁਝ ਕਰੀ ਧਾਵਾ ਅਜੇ ਆਉਂਦੇ ਨੇ । ਲੈਟਰ ਬਕਸ ਹਕੂਮਤ ਬਰਤਾਨੀਆ ਦੇ, ਪਹਿਲੇ ਤਾਰ ਤੋਂ ਖ਼ਬਰ ਪਹੁੰਚਾਉਂਦੇ ਨੇ । ਲੀਕਾਂ ਐਵੇਂ ਨਾ ਮਾਰਦੇ ਕਾਗ਼ਜ਼ਾਂ ਤੇ, ਲੀਕਾਂ ਆਪਣੇ ਦੇਸ ਨੂੰ ਲਾਉਂਦੇ ਨੇ । ਆਵੇ ਕਿਸੇ ਦੀ ਆਈ 'ਤੇ ਮਰਨ 'ਦਾਮਨ', ਵੀਰਾਂ ਨਾਲ ਜੋ ਵੈਰ ਕਮਾਉਂਦੇ ਨੇ ।