ਪੰਛੀ ਕੈਦ ਹੋਇਆ ਇਕ ਮੁੱਦਤਾਂ ਦਾ, ਇਹ ਆਜ਼ਾਦ ਓਟੇ ਓਟੇ ਹੋ ਜਾਏਗਾ । ਜਦ ਉੱਡਿਆ ਕਰੇਗਾ ਸੈਰ ਸਾਰੀ, ਚਰਚਾ ਏਸ ਦਾ ਪੋਟੇ ਪੋਟੇ ਹੋ ਜਾਏਗਾ । ਇਹਦੇ ਪਰ ਪੁਰਾਣੇ ਨੇ ਫੜਕ ਉੱਠੇ, ਟੁਕੜੇ ਇਹ ਛੋਟੇ ਛੋਟੇ ਹੋ ਜਾਏਗਾ । ਜੇ ਸ਼ਿਕਾਰੀ ਨੇ 'ਦਾਮਨ' ਨੂੰ ਛੱਡਿਆ ਨਾ, ਉਹਦਾ ਪਿੰਜਰਾ ਟੋਟੇ ਟੋਟੇ ਹੋ ਜਾਏਗਾ ।