ਲੁਕੀਆਂ ਛੁਪੀਆਂ ਕਦੇ ਨਾ ਰਹਿੰਦੀਆਂ

BaBBu

Prime VIP
ਲੁਕੀਆਂ ਛੁਪੀਆਂ ਕਦੇ ਨਾ ਰਹਿੰਦੀਆਂ,
ਸਾਂਝਾਂ ਏਸ ਜਹਾਨ ਦੀਆਂ ।
ਮਿੱਟੀ ਦੇ ਵਿਚ ਮਿੱਟੀ ਹੋਈਆਂ,
ਸਾਂਝਾਂ ਸਭ ਇਨਸਾਨ ਦੀਆਂ ।

ਚਲੋ ਜੇ ਸਾਂਝਾਂ ਪਿਆਰ ਦੀਆਂ ਨਹੀਂ,
ਨਾ ਇਹ ਜਿੰਦ ਤੇ ਜਾਨ ਦੀਆਂ ।
'ਦਾਮਨ' ਇਹ ਤੇ ਰਹਿਣ ਦਿਓ,
ਕੁਝ ਸਾਂਝਾਂ ਰਹਿਣ ਜ਼ੁਬਾਨ ਦੀਆਂ ।
 
Top