ਜੱਟ

Student of kalgidhar

Prime VIP
Staff member
ਨਾਲੇ ਮਰਿਆ ਪੁੱਤ ਨਾਲੇ ਮਾਂ ਮਰ ਗਈ„
ਜੋ ਦਿੰਦੀ ਸੀ ਆਸਰਾ ਉਹ ਛਾਂ ਮਰ ਗਈ„
2 ਲੱਖ ਦਾ ਸੀ ਕਰਜਾ 15 ਲੱਖ ਬਣਾਇਆ ਸੀ„
ਪੁਲਿਸ ਲੈ ਕੇ ਆੜਤਿਆ ਕਬਜੇ ਲਈ ਆਇਆ ਸੀ„
ਮਾਂ ਪੁੱਤ ਨੇ ਇਹ ਗੱਲ ਦਿੱਲ ਤੇ ਲਾ ਲਈ„
ਜਹਿਰ ਖਾ ਜੀਵਨ ਦੀ ਖੇਡ ਮੁਕਾ ਲਈ„
ਦੱਸੋ ਗਾਉਣ ਵਾਲਿਓ ਇਹ ਕਿਹੜਾ ਜੱਟ ਸੀ„
ਦਸੋ ਰਫਲਾਂ ਵਾਲਿਓ ਜੱਟੋ ੲਿਹ ਜੱਟ ਸੀ„
ਜਿਸ ਕੋਲੇ ਸਿਰਫ਼ ਦੋ ਕਿਲ੍ਹੇ ਦਾ ਟੱਕ ਸੀ„
ਲੰਡੂ ਲੀਡਰਾਂ ਨੂੰ ਹੋਇਆ ਨੁਕਸਾਨ ਨਹੀਂ ਦਿਖਦਾ„
ਵੋਟਾਂ ਦਿਖਦੀਆਂ ਨੇ ਮਰਦਾ ਕਿਸਾਨ ਨਹੀਂ ਦਿਖਦਾ„ ਨਿੱਤ ਹੋ ਰਹੀਆਂ ਮੌਤਾਂ ਨੂੰ ਕੋਈ ਨੱਥ ਪਾਓ ਓੲੇ„
ਡਿਗਦੀ ਜਾਂਦੀ ਕਿਰਸਾਨੀ ਨੂੰ ਕੋਈ ਹੱਥ ਪਾਓ ਓਏ„
ਬਹੁਤੇ ਜੱਟ ਰੱਬ ਨੂੰ ਜਾਂਦੀ ਲਾਰੀ ਉਡੀਕ ਰਹੇ„
ਕਈ ਤਾਂ ਗੱਡੀ ਚੜਗੇ ਕਈ ਵਾਰੀ ਉਡੀਕ ਰਹੇ..
 
Top