ਬੁਲਬੁਲ ਪੁੱਛੇ ਫੁੱਲ ਦੇ ਕੋਲੋਂ, ਮੈਨੂੰ ਸਮਝ ਨਾ ਆਈ । ਤੂੰ ਬਣਦਾ ਏਂ ਹਾਰ ਗਲੇ ਦਾ, ਮੈਂ ਫਸਦੀ ਵਿਚ ਫਾਹੀ । ਜ਼ੁਲਮ ਮਾਲੀ ਦਾ ਵੇਖ ਕੇ ਤੂੰ ਤੇ, ਬੂਟੇ ਤੇ ਕੁਰਲਾਈ । 'ਕੱਲੀ ਜੀਭ ਹੈ ਤੇਰੀ ਉਹ ਵੀ, ਤੇਰੇ ਵੱਸ ਨਾ ਕਾਈ । ਸੌ ਸੌ ਜੀਭਾਂ ਰੱਖ ਕੇ ਵੀ ਮੈਂ ਰੱਖਨਾਂ ਭੇਤ ਲੁਕਾਈ ।