ਵੇ ਦਿਲਾਂ ਦਿਆ ਜਾਨੀਆਂ, ਕਿਉਂ ਗਇਆ ਸਾਨੂੰ ਛੱਡ । ਵਾਸਤੇ ਰੱਬ ਦੇ ਤੂੰ ਇਕ ਵਾਰੀ, ਭੇਜ ਕੇ ਕਾਸਦ ਸੱਦ । ਕੀ ਕਰਾਂ ਅਰਾਮ ਨਾ ਆਵੇ, ਇਸ਼ਕ ਰਚਿਆ ਹੱਡ ਹੱਡ । ਤਖ਼ਤ ਹਜ਼ਾਰੇ ਲੈ ਚਲ ਮੈਨੂੰ, ਖੇੜਿਆਂ ਤੇ ਲਵੀਂ ਕੱਢ । ਕਰਮ ਅਲੀ ਨੂੰ ਪਿਆਰਾ ਲਗਦਾ, ਪੀਰ ਹੁਸੈਨ ਦਾ ਕੱਦ ।