ਅਜ ਕੋਈ ਆਵੰਦੜਾ, ਹਲਨ ਚੋਲੀ ਦੇ ਬੰਦ । ਰੱਬ ਕਰੇ ਜੇ ਪਿਆਰਾ ਆਵੇ, ਹੋ ਬੈਠਾਂ ਮੈਂ ਆਨੰਦ । ਲੇਖ ਅਸਾਡੇ ਹੋਵਨ ਚੰਗੇ, ਘਰ ਆ ਜਾਵੇ ਚੰਦ । ਚਰਖਾ ਚੁਕ ਪਰੇ ਕਰੋ ਸਈਓ, ਪਵੇ ਨ ਮੈਥੋਂ ਤੰਦ । ਕਰਮ ਅਲੀ ਨਿਤ ਪੀਰ ਹੁਸੈਨ ਦਾ, ਖੜੀ ਉਡੀਕਾਂ ਪੰਧ ।