ਪਿਆਰੇ ਦੇ ਲੜ ਲਗ ਕੇ, ਹੋਈਆਂ ਨਜ਼ਰੋਂ ਨਜ਼ਰ ਨਿਹਾਲ। ਜਿੰਦ ਕਰਾਂ ਕੁਰਬਾਨ ਨੀ ਓਸ ਥੋਂ, ਦੂਜੀ ਕਰੇਸਾਂ ਮਾਲ । ਬਹਿਸਾਂ ਤਖ਼ਤ ਹਜ਼ਾਰੇ ਨੀ ਮਾਏ, ਭੱਠ ਪਏ ਝੰਗ ਸਿਆਲ । ਮੈਂ ਉਸ ਮਾਹੀ ਦੀ ਹੀਰ ਸਲੇਟੀ, ਕੀ ਹੋਰ ਕਿਸੇ ਦੀ ਮਜ਼ਾਲ । ਮਲੀਰ ਕੋਟਲਾ ਕਰਮ ਅਲੀ ਨੂੰ ਦਿਤਾ, ਪੀਰ ਹੁਸੈਨ ਜਮਾਲ ।