ਰੱਬ ਦੀ ਸਿਫ਼ਤ (ਦਰ ਬਿਆਨ ਹਮਦ)

BaBBu

Prime VIP
ਅੱਵਲ ਹਮਦ ਸਨਾਇ ਖ਼ੁਦਾਇ ਤਾਈਂ,
ਜਿਸ ਇਸ਼ਕ ਥੀਂ ਕੁਲ ਜਹਾਨ ਕੀਤਾ ।
ਨਬੀ ਪਾਕ ਰਸੂਲ ਮਾਸ਼ੂਕ ਕਰਕੇ,
ਮਖ਼ਲੂਕ ਕੋਲੋਂ ਆਲੀਸ਼ਾਨ ਕੀਤਾ ।
ਲੋਹ ਕਲਮ ਚੌਦਾਂ ਤਬਕ ਅਰਸ਼ ਕੁਰਸੀ,
ਸਭ ਇਸ਼ਕ ਸੇਤੀ ਨਿਗ੍ਹਾਬਾਨ ਕੀਤਾ ।
ਹੋਇਆ ਫ਼ਜ਼ਲ ਖ਼ੁਦਾਇ ਦਾ ਆਸ਼ਕਾਂ ਤੇ,
ਜਦੋਂ ਇਸ਼ਕ ਨੇ ਆਣ ਮਕਾਨ ਕੀਤਾ ।
 
Top