ਰੂਹ ਨੇ ਆਜ਼ਾਦ ਏ ...

ਰਾਖ ਸਰੀਰ ਨੇ ਹੋ ਜਾਣਾ ਛੇਤੀ
ਹੋਣਾ ਰੂਹ ਨੇ ਆਜ਼ਾਦ ਏ
ਕਰਮਾਂ ਵਾਲੀ ਪੂੰਜੀ ਦਾ ਹਿਸਾਬ ਹੋਣਾ
ਕੋਈ ਚਲਣੀ ਨਾ ਫਰਿਆਦ ਏ
ਖੱਟ ਲੈ ਤੂੰ ਵੀ ਕੁੱਝ ਪੁੰਨ ਜਿੰਦੜੀਏ
ਤੈਨੂੰ ਕਿਸੇ ਨਾ ਕਰਨਾ ਯਾਦ ਏ
ਜੱਗ ਤੈਥੋਂ ਪਹਿਲੋਂ ਵੀ ਵਸਦਾ ਸੀ
ਰਹਿਣਾ ਤੇਰੇ ਵਾਜੋਂ ਵੀ ਆਬਾਦ ਏ

ਰਾਖ ਸਰੀਰ ਨੇ ਹੋ ਜਾਣਾ ਛੇਤੀ
ਹੋਣਾ ਰੂਹ ਨੇ ਆਜ਼ਾਦ ਏ ...

"ਬਾਗੀ"


 
Top