ਯਾਦਾਂ ਤੇਰੀਆਂ...

ਯਾਦਾਂ ਤੇਰੀਆਂ ਨੇ ਸੁਨੇਹੇ ਕੈਸੇ ਘੱਲੇ ਨੇ
ਦਿਲ ਮੇਰੇ ਦੇ ਹਾਲਾਤ ਵਿਗੜ ਚੱਲੇ ਨੇ
ਕੁਝ ਜਜ਼ਬਾਤ ਤੇਰੇ ਸਦਕੇ
ਕੁਝ ਇਲਜ਼ਾਮ ਸਾਡੇ ਪੱਲੇ ਨੇ

ਦਿਲ ਮੇਰੇ ਦੇ ਹਾਲਾਤ ਵਿਗੜ ਚੱਲੇ ਨੇ

ਜਾਣਾਂ ਨਾ ਮੈਂ ਤੇਰਾ ਟਿਕਾਣਾ
ਰੂਹ ਆਪਣੀ ਦਾ ਮਹਿਰਮ ਜਾਣਾ
ਤੇਰੀਆਂ ਯਾਦਾਂ ਵਾਲੇ ਝੋੰਕੇ
ਨਿੱਤ ਮਾਰਦੇ ਮੈਨੂੰ ਹੱਲੇ ਨੇ

ਦਿਲ ਮੇਰੇ ਦੇ ਹਾਲਾਤ ਵਿਗੜ ਚੱਲੇ ਨੇ ...

"ਬਾਗੀ"
 
Top