ਪੈਨ ਕਾਰਡ ਬਣਾਉਣਾ ਹੋਵੇਗਾ ਮੁਸ਼ਕਿਲ, 3 ਫਰਵਰੀ ਤੋਂ ਨ&#

[JUGRAJ SINGH]

Prime VIP
Staff member
ਨਵੀਂ ਦਿੱਲੀ, 28 ਜਨਵਰੀ (ਏਜੰਸੀ) - ਹੁਣ ਪੈਨ ਕਾਰਡ ਬਣਾਉਣਾ ਪਹਿਲਾਂ ਦੇ ਮੁਕਾਬਲੇ ਔਖਾ ਹੋ ਜਾਵੇਗਾ ਕਿਉਂਕਿ ਸਰਕਾਰ ਪੈਨ ਕਾਰਡ ਬਣਾਉਣ ਦੇ ਨਿਯਮਾਂ 'ਚ ਤਬਦੀਲੀ ਕਰ ਰਹੀ ਹੈ। ਇਹ ਨਵੇਂ ਨਿਯਮ 3 ਫਰਵਰੀ ਤੋਂ ਲਾਗੂ ਹੋ ਜਾਣਗੇ। ਨਵੇਂ ਨਿਯਮਾਂ ਅਨੁਸਾਰ ਪੈਨ ਕਾਰਡ ਬਣਾਉਣ ਦੀ ਪ੍ਰਕਿਰਿਆ ਕੁੱਝ ਔਖੀ ਹੋ ਜਾਵੇਗੀ। ਇਸ ਨਵੇਂ ਨਿਯਮ ਦੇ ਅਨੁਸਾਰ ਹੁਣ ਪੈਨ ਕਾਰਡ ਦੇ ਬੇਨਤੀ ਪੱਤਰ ਨਾਲ ਪਹਿਚਾਣ ਪ੍ਰਮਾਣ ਪੱਤਰ, ਜਨਮ ਦਿਨ ਦਾ ਪ੍ਰਮਾਣ ਪੱਤਰ ਤੇ ਰਿਹਾਇਸ਼ੀ ਪਤੇ ਦਾ ਸਬੂਤ ਜਮਾਂ ਕਰਵਾਉਣਾ ਲਾਜ਼ਮੀ ਹੋਵੇਗਾ ਤੇ ਪੈਨ ਕਾਰਡ ਸੈਂਟਰ ਦਸਤਾਵੇਜ਼ਾਂ ਦੀ ਜਾਂਚ ਕਰਕੇ ਉਸ ਨੂੰ ਵਾਪਸ ਕਰ ਦੇਵੇਗਾ। ਸਰਕਾਰ ਵੱਲੋਂ ਇਹ ਫੈਸਲਾ ਪੈਨ ਕਾਰਡ ਦੀ ਵੱਧਦੀੇ ਵਰਤੋਂ ਤੇ ਇਸ ਦੀ ਕੁੱਝ ਦੁਰਵਰਤੋਂ ਦੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਲਿਆ ਗਿਆ ਹੈ। ਦਿਲਚਸਪ ਗੱਲ ਇਹ ਹੈ ਕਿ ਕਈ ਥਾਂਵਾਂ 'ਤੇ ਪੈਨ ਕਾਰਡ ਨੂੰ ਸ਼ਨਾਖਤ ਦੇ ਸਬੂਤ ਵਜੋਂ ਵੀ ਪੇਸ਼ ਕੀਤਾ ਜਾਂਦਾ ਹੈ।
 
Top