ਪਤਝੜ ਦੇ ਦੌਰ ਵੀ ਹੁਣ, ਮੈਨੂੰ ਬਹਾਰ ਲੱਗਦੇ


ਗਜ਼ਲ
ਪਤਝੜ ਦੇ ਦੌਰ ਵੀ ਹੁਣ, ਮੈਨੂੰ ਬਹਾਰ ਲੱਗਦੇ i
ਭੁੱਲਦਾ ਹਾਂ ਦੁਸ਼ਮਨੀ ਤਾਂ, ਦੁਸ਼ਮਨ ਵੀ ਯਾਰ ਲੱਗਦੇ i

ਉਹ ਦੇਸ਼ ਦੇ ਸਿਪਾਹੀ, ਡਰਦੇ ਨਾ ਮੌਤ ਕੋਲੋਂ,
ਮਿਟਣਾ ਹੈ ਵਤਨ ਖਾਤਿਰ, ਹਰ ਪਲ ਤਿਆਰ ਲੱਗਦੇ i

ਦਿਲਬਰ ਬਹਾਰ ਬਣਕੇ,ਆਇਆ ਹੈ ਜਿੰਦਗੀ ਵਿਚ,
ਉਸ ‘ਚੋਂ ਤਾਂ ਹੁਣ ਹਮੇਸ਼ਾਂ, ਰਬ ਦੇ ਦੀਦਾਰ ਲੱਗਦੇ i

ਬੇਸ਼ੱਕ ਸਕੂਲ ਸਾਰੇ, ਘੜਦੇ ਨੇ ਰੋਜ ਦੀਵੇ,
ਪਰ ਰੌਸ਼ਨੀ ਦੇ ਹੁਣ ਤਾਂ, ਗਿਰਦੇ ਮਿਆਰ ਲੱਗਦੇ i

ਮੰਜਿਲ ਦਾ ਥੋਹ ਟਿਕਾਣਾ, ਰੱਖਦੇ ਨਾ ਯਾਦ ਜਿਹੜੇ,
ਉਹ ਬੇਲਗਾਮ ਘੋੜੇ, ਉੱਤੇ ਸਵਾਰ ਲੱਗਦੇ i

ਅੱਜ ਦੇਸ਼ ਭਗਤ ਬਣਕੇ, ਰਹਿੰਦਾ ਨਾ ਕੋਈ ਨੇਤਾ,
ਯਸ ਦੁਸ਼ਮਣਾਂ ਦੇ ਗਾਉਂਦੇ, ਐਸੇ ਮਕਾਰ ਲੱਗਦੇ i

ਬਿਰਹਨ ਹੀ ਜਾਣਦੀ ਹੈ, ਵਿਛੜਨ ਦੀ ਕੀ ਹੈ ਪੀੜਾ,
ਜਿਸਨੂੰ ਹਰੇਕ ਪਲ ਦੇ, ਟੁਕੜੇ ਹਜਾਰ ਲੱਗਦੇ i

ਸੁਹਣੀ ਤੇ ਹੀਰ ਦੇ ਉਹ , ਗਾਉਂਦਾ ਹੈ ਰੋਜ ਕਿੱਸੇ,
ਆਪਣੀ ਤਾਂ ਧੀ ਲਈ ਪਰ, ਵੱਖਰੇ ਵਿਚਾਰ ਲੱਗਦੇ i
ਆਰ.ਬੀ.ਸੋਹਲ
 
ਸੁਹਣੀ ਤੇ ਹੀਰ ਦੇ ਉਹ , ਗਾਉਂਦਾ ਹੈ ਰੋਜ ਕਿੱਸੇ,
ਆਪਣੀ ਤਾਂ ਧੀ ਲਈ ਪਰ, ਵੱਖਰੇ ਵਿਚਾਰ ਲੱਗਦੇ i

:clap :clap
 
Top