ਰੋਈ ਸੀ ਧਰਤ ਲਾਹੌਰ ਦੀ ਰੋਇਆ ਨਨਕਾਣਾ

KARAN

Prime VIP
ਮੈਨੂ ਸੁਪਨੇ ਵਿੱਚ ਚਨਾਬ ਨੇ ਇੱਕ ਗੱਲ ਸੁਣਾਈ
ਮੈਨੂ ਰੋ ਰੋ ਰਾਤ ਜਨਾਬ ਨੇ ਇੱਕ ਗੱਲ ਸੁਣਾਈ
ਜਦੋਂ ਛੱਡ ਕੇ ਧਰਤ ਪੰਜਾਬ ਦੀ ਸੀ ਵਿੱਛੜਿਆ ਲਾਣਾ
ਰੋਈ ਸੀ ਧਰਤ ਲਾਹੌਰ ਦੀ ਰੋਇਆ ਨਨਕਾਣਾ

ਕਹਿੰਦੇ ਖਾਨ ਖਾਨ ਐਥੇ ਰਹਿ ਜਾਵੋ ਸਿੰਘ ਪਰਾਂ ਨੂ ਹੋਜੋ
ਹੁਣ ਛੱਡ ਦਿਓ ਮੁਲਖ ਅਸਾਡੜਾ ਤੇ ਘਰਾਂ ਨੂ ਹੋਜੋ
ਛੋਟਾ ਭਾਈ ਦਾਦੇ ਦਾ ਆਖਦਾ ਮੈਂ ਤਾਂ ਨਹੀ ਜਾਣਾ
ਰੋਈ ਸੀ ਧਰਤ ਲਾਹੌਰ ਦੀ ਰੋਇਆ ਨਨਕਾਣਾ

ਪਈ ਲਾਲ ਲਹੂ ਨਾਲ ਲਿਸ਼ਕਦੀ ਲਾਹੌਰ ਦੀ ਧਰਤੀ
ਐਥੋਂ ਖਾਲੀ ਗਈ ਟਰੇਨ ਜੋ ਲਾਸ਼ਾਂ ਨਾਲ ਭਰਤੀ
ਹੁਣ ਵੱਡਿਆ ਟੁੱਕਿਆ ਚਿਹਰਾ ਕਿੱਦਾਂ ਦੱਸ ਪਸ਼ਾਣਾਂ
ਰੋਈ ਸੀ ਧਰਤ ਲਾਹੌਰ ਦੀ ਰੋਇਆ ਨਨਕਾਣਾ

ਸਾਡਾ ਪਿੰਡ ਮੁਰਾਲੀ ਦੱਸਦੇ ਜਿਲਾਂ ਗੁਜਰਾਂਵਾਲਾ
ਕਿਤੇ ਮਿੱਟੀ ਮਿਲਜੇ ਪਿੰਡ ਦੀ ਮੱਥੇ ਨਾਲ ਲਾ ਲਾਂ
ਇੱਕ ਐਸਾ ਵੇਲਾ ਆ ਗਿਆ ਸੀ ਆਦਮਖਾਣਾ
ਰੋਈ ਸੀ ਧਰਤ ਲਾਹੌਰ ਦੀ ਰੋਇਆ ਨਨਕਾਣਾ

ਕਿੰਜ ਵੱਸਦੇ ਘਰਾਂ ਚ ਚੁੱਪ ਹੋਈ ਤੇ ਵੱਜ ਗਏ ਜੰਦਰੇ
ਸਬ ਡੰਗਰ ਵੱਛੇ ਗਹਿਣਾ ਗੱਟਾ ਰਹਿ ਗਏ ਅੰਦਰੇ
ਜੈਲਦਾਰ ਖੁੱਸ ਗਿਆ ਸੀ ਸਾਡਾ ਠੌਰ ਠਿਕਾਣਾ
ਰੋਈ ਸੀ ਧਰਤ ਲਾਹੌਰ ਦੀ ਰੋਇਆ ਨਨਕਾਣਾ


Zaildar Pargat Singh
 
Top