ਇਕ ਜਿੱਤ ਨਾਲ ਕੋਈ ਸਿਕੰਦਰ ਨਹੀਂ ਬਣ ਸਕਦਾ

Parv

Prime VIP
► ਸੋਚ ਨੂੰ ਬਦਲੋ, ਸਿਤਾਰੇ ਆਪਣੇ-ਆਪ ਬਦਲ ਜਾਣਗੇ। ਕਿਸ਼ਤੀਆਂ ਬਦਲਣ ਦੀ ਲੋੜ ਨਹੀਂ, ਦਿਸ਼ਾ ਬਦਲੋ ਤਾਂ ਕਿਨਾਰੇ ਵੀ ਬਦਲ ਜਾਣਗੇ।
► ਮਹਾਨ ਤੇ ਵੱਡੇ ਸੁਪਨੇ ਦੇਖਣ ਵਾਲਿਆਂ ਦੇ ਸੁਪਨੇ ਹਮੇਸ਼ਾ ਪੂਰੇ ਹੁੰਦੇ ਹਨ।
► ਜ਼ਿੰਦਗੀ ਵਿਚ ਕੁਝ ਗਲਤ ਹੋ ਜਾਵੇ ਤਾਂ ਡਰੋ ਜਾਂ ਘਬਰਾਓ ਨਾ ਕਿਉਂਕਿ ਦੁੱਧ ਫਟਣ 'ਤੇ ਉਹੀ ਲੋਕ ਘਬਰਾਉਂਦੇ ਹਨ ਜਿਨ੍ਹਾਂ ਨੂੰ ਪਨੀਰ ਬਣਾਉਣਾ ਨਹੀਂ ਆਉਂਦਾ।
► ਨਾ ਕਰ ਆਸਮਾਨ ਕੀ ਹਸਰਤ ਜ਼ਮੀਂ ਕੀ ਤਲਾਸ਼ ਕਰ, ਸਬ ਹੈ ਯਹੀ ਕਹੀਂ ਔਰ ਨਾ ਇਸਕੀ ਆਸ ਕਰ, ਪੂਰੀ ਹੋ ਅਗਰ ਤੇਰੀ ਹਰ ਆਰਜ਼ੂ ਤੋ ਕਿਆ ਮਜ਼ਾ ਹੈ, ਅਗਰ ਜੀਨਾ ਹੈ ਤੋ ਏਕ ਹਸੀਨ ਵਜ੍ਹਾ ਪੈਦਾ ਕਰ।
► ਸੰਘਰਸ਼ ਵਿਚ ਇਨਸਾਨ ਇਕੱਲਾ ਹੁੰਦਾ ਹੈ, ਸਫਲਤਾ ਵੇਲੇ ਦੁਨੀਆ ਉਸ ਦੇ ਨਾਲ ਹੁੰਦੀ ਹੈ। ਜਦੋਂ ਵੀ ਦੁਨੀਆ ਉਸ 'ਤੇ ਹੱਸੀ ਹੈ, ਉਸ ਨੇ ਹੀ ਇਤਿਹਾਸ ਰਚਿਆ ਹੈ।
► ਸਫਲਤਾ ਸਿਰਫ ਇਹ ਨਹੀਂ ਸਿਖਾਉਂਦੀ ਕਿ ਤੁਸੀਂ ਕਿੰਨੇ ਵੱਡੇ ਸੁਪਨੇ ਨੂੰ ਸੱਚ ਕੀਤਾ ਹੈ, ਸਗੋਂ ਉਹ ਇਹ ਦੱਸਦੀ ਹੈ ਕਿ ਤੁਸੀਂ ਕੀ ਕਰ ਸਕਦੇ ਹੋ।
► ਇਕ ਦਰੱਖਤ ਨਾਲ ਮਾਚਿਸ ਦੀਆਂ ਕਰੋੜਾਂ ਤੀਲਾਂ ਬਣਾਈਆਂ ਜਾ ਸਕਦੀਆਂ ਹਨ ਪਰ ਮਾਚਿਸ ਦੀ ਇਕੋ ਤੀਲ ਪੂਰੇ ਦਰੱਖਤ ਨੂੰ ਸਾੜਨ ਲਈ ਕਾਫੀ ਹੈ। ਇਸ ਲਈ ਨਾਂਹਪੱਖੀ ਸੋਚ ਕਦੇ ਨਾ ਰੱਖੋ। ਇਕ ਨਾਂਹਪੱਖੀ ਵਿਚਾਰ ਤੁਹਾਡੇ ਹਜ਼ਾਰਾਂ ਹਾਂਪੱਖੀ ਵਿਚਾਰਾਂ ਨੂੰ ਸਾੜ ਸਕਦਾ ਹੈ।
► ਜਿੰਨਾ ਮੁਸ਼ਕਿਲ ਸੰਘਰਸ਼ ਹੋਵੇਗਾ, ਸਫਲਤਾ ਓਨੀ ਹੀ ਸ਼ਾਨਦਾਰ ਹੋਵੇਗੀ।
► ਜਿਵੇਂ ਨਦੀ ਨੂੰ ਰੋਕਣ ਨਾਲ ਨਦੀ ਸਮੁੰਦਰ ਨਹੀਂ ਬਣ ਜਾਂਦੀ, ਉਸੇ ਤਰ੍ਹਾਂ ਇਕ ਜਿੱਤ ਨਾਲ ਕੋਈ ਸਿਕੰਦਰ ਵੀ ਨਹੀਂ ਬਣ ਸਕਦਾ।
► ਇਕ ਛੋਟੀ ਜਿਹੀ ਕੀੜੀ ਤੁਹਾਡੇ ਪੈਰ 'ਤੇ ਕੱਟ ਸਕਦੀ ਹੈ ਪਰ ਤੁਸੀਂ ਕੀੜੀ ਦੇ ਪੈਰ 'ਤੇ ਨਹੀਂ ਕੱਟ ਸਕਦੇ। ਇਸ ਲਈ ਕਿਸੇ ਨੂੰ ਛੋਟਾ ਨਾ ਸਮਝੋ, ਸ਼ਾਇਦ ਦੂਜਾ ਉਹ ਕਰ ਸਕਦਾ ਹੈ ਜੋ ਤੁਸੀਂ ਨਹੀਂ ਕਰ ਸਕਦੇ।
► ਚਿੰਤਾਵਾਂ ਨੂੰ ਉਸ ਤੋਂ ਪਹਿਲਾਂ ਹੀ ਮਾਰ ਸੁੱਟੋ ਕਿ ਉਹ ਤੁਹਾਨੂੰ ਮਾਰਨ। ਟੀਚੇ ਨੂੰ ਉਸ ਤੋਂ ਪਹਿਲਾਂ ਹਾਸਿਲ ਕਰੋ ਕਿ ਉਹ ਤੁਹਾਨੂੰ ਪਟਕਾ ਕੇ ਮਾਰੇ, ਜ਼ਿੰਦਗੀ ਨੂੰ ਉਸ ਤੋਂ ਪਹਿਲਾਂ ਜੀਅ ਲਵੋ ਕਿ ਉਹ ਤੁਹਾਨੂੰ ਛੱਡ ਦੇਵੇ।
► ਜਦੋਂ ਤੁਸੀਂ ਗੁੱਸੇ ਵਿਚ ਹੋਵੋ ਤਾਂ ਕੋਈ ਫੈਸਲਾ ਨਾ ਲਵੋ ਅਤੇ ਜਦੋਂ ਤੁਸੀਂ ਖੁਸ਼ ਹੋਵੋ ਤਾਂ ਕਿਸੇ ਨਾਲ ਵਾਅਦਾ ਨਾ ਕਰੋ।
 

gabb-ee

Elite
Mainu lagga koi sikandar di story hoyu par eh ta anmol vachan nikle :p but nice and motivational:) thanks
 
Top