ਕੁੱੜੀ ਨਾਲ ਦਾਜ

ਸਾਰਿਆ ਨੂੰ ਮੇਰੇ ਵੱਲੋ ਬੇਨਤੀ ਆ ਕਿ ਇਸ ਪੋਸਟ ਨੂੰ
ਇਕ ਵਾਰ ਜਰੂਰ ਪੜਕੇ ਕੁਮੈਟ ਕਰਿਓ
ਕਿਉਂ ਸਿਰਫ ਕੁੜੀ ਵਾਰੀ ਹੀ ਮਾ-ਬਾਪ ਨੂੰ
ਆਪਣੀ ਗਰੀਬੀ ਦਾ ਅੰਦਾਜਾ ਹੁੰਦਾ ?
ਕਿਉਕਿ ਸਾਡਾ ਸਮਾਜ ਮਜ਼ਬੂਰ ਕਰਦਾ ਹੈ
ਕੁੜੀ ਨਾਲ ਦਾਜ ਦੇਣ ਨੂੰ ਅਤੇ ਉਪਰੋਂ ਬਰਾਤ ਦੀਆ ਖੁਵਾਹਿਸ਼ਾਂ ਪੂਰੀਆਂ ਕਰਨ ਨੂੰ.
ਅਮੀਰ ਲੋਕ ਸਿਰਫ ਪੈਸਾ ਦਿਖਾਉਣ ਲਈ ਮਹਿੰਗੇ
ਵਿਆਹ ਕਰਦੇ ਹਨ
ਪਰ ਉਹਨਾਂ ਨੂੰ ਇਹ ਨਹੀ ਪਤਾ ਕਿ ਇਸ ਦਾ ਗਰੀਬ
ਤਬਕੇ ਤੇ ਕੀ ਅਸਰ ਪੈਦਾ ਹੈ...
ਕੁੜੀ ਵਾਲੇ ਮੁੰਡੇ ਵਾਲਿਆ ਨੂੰ ਇੱਕ ਜਿਉਂਦਾ ਜਾਗਦਾ ਜੀਅ ਦਿੰਦੇ ਹਨ
ਜਿਸ ਨੇ ਨਾ ਸਿਰਫ ਸਾਰੀ ਉਮਰ
ਉਹਨਾ ਦੀ ਸੇਵਾ ਕਰਨੀ ਹੈ
ਸਗੋਂ ਉਹਨਾਂ ਦੀ ਵੰਨਸ਼ ਨੂੰ ਵੀ ਅੱਗੇ ਤੋਰਨਾ ਹੈ
ਕਿ ਇੰਨਾ ਦਾਜ ਹੀ ਕਾਫੀ ਨਹੀ ?
ਕੀ ਮੁੰਡੇ ਵਾਲਿਆ ਨੂੰ ਸ਼ਰਮ ਮਹਿਸੂਸ ਨਹੀ ਹੁੰਦੀ ਦਾਜ ਲੈਂਦਿਆ
ਜਿੰਨੇ ਜਿਆਦਾ ਅਮੀਰ ਉਹਨਾ ਵੱਧ ਦਾਜ
ਇਸ ਦਾ ਮਤਲਬ ਜਿੰਨੇ ਜਿਆਦਾ ਅਮੀਰ ਉਹਨੇ
ਜਿਆਦਾ ਮੰਗਤੇ ਅਤੇ ਲਾਲਚੀ ?
ਕੀ ਤੁਸੀ ਸਹਿਮਤ ਹੋ ?
ਮੇਰੇ ਬੇਨਤੀ ਹੈ ਉਹਨਾਂ ਵੀਰਾਂ ਨੂੰ ਜਿਹੜੇ ਅਜੇ ਕੁਆਰੇ ਹਨ ,
ਕਿ ਅੱਜ ਸੱਚੇ ਮਨੋ ਇਹ ਨਿਸ਼ਚਾ ਕਰੋ ,
ਕਿ ਦਾਜ ਨਹੀਂ ਲੈਣਾ ਕਿਉਕਿ ਵੀਰੋ ਜੇ ਅਸੀ ਬਦਲਾਂਗੇ
ਤਾ ਸਮਾਜ ਬਦਲੇਗਾ...

ਤਨਵੀਰ ਗਗਨ ਸਿੰਘ ਵਿਰਦੀ(ਗੈਰੀ)
 
Top