ਪੰਜਾਬੀ ਬੋਲਣ ਵਾਲੇ

Taur Kaur

Member
ਮਾੜੀ-ਮੋਟੀ ਜੀਹਨੂੰ ਵੀ ਅੰਗਰੇਜ਼ੀ ਅ਼ਉਂਦੀ ਏ,
ਉਹਨੂੰ ਸਾਰੀ ਦੁਨੀਆਂ ਜੀ-ਜੀ ਆਖ ਬੁਲਾਉਂਦੀ ਏ |
ਮੰਜਿਲ ਕਦੇ ਨਸੀਬ ਨਾਂ ਹੁੰਦੀ ਡੋਲਣ ਵਾਲੇ ਨੂੰ ,
ਕਿਓਂ ਦੇਸੀ ਸਮਝਣ ਲੋਕ ਪੰਜਾਬੀ ਬੋਲਣ ਵਾਲੇ ਨੂੰ |

ਬੱਚਿਆਂ ਨੂੰ ਵੀ ਰੱਖਦੇ ਲੋਕੀਂ ਦੂਰ ਪੰਜਾਬੀ ਤੋਂ,
ਐਡੀ ਵੀ ਕੀ ਗਲਤੀ ਹੋ ਗਈ ਬੋਲੀ ਸਾਡੀ ਤੋਂ |
ਮਿਲੇ ਤਰੱਕੀ ਮਾਂ-ਬੋਲੀ ਹੁਣ ਰੋਲਣ ਵਾਲੇ ਨੂੰ,
ਕਿਓਂ ਦੇਸੀ ਸਮਝਣ ਲੋਕ ਪੰਜਾਬੀ ਬੋਲਣ ਵਾਲੇ ਨੂੰ |​
 
Top