ਮੈਂ ਵੇਖਿਆ ਜਿੱਥੇ ਅੱਲਾ ਸੀ

KARAN

Prime VIP
ਓਹ ਕੱਮੀਆਂ ਵਾਲਾ ਮੁਹੱਲਾ ਸੀ
ਮੈਂ ਵੇਖਿਆ ਜਿੱਥੇ ਅੱਲਾ ਸੀ
ਪਾਟੇ ਕਪੜੇ ਟੁੱਟੀ ਜੁੱਤੀ
ਇੱਕ ਅੱਖ ਜਾਗੀ ਤੇ ਇੱਕ ਸੁੱਤੀ
ਬੇਸੂਧ ਜਏ ਹੋਏ ਬੈਠੇ ਤੋਂ
ਰੋਟੀ ਖੋਹ ਹੈ ਲੈ ਗਈ ਕੁੱਤੀ
ਟੁੱਟੇ ਘਰ ਦੀ ਨੁੱਕਰੇ ਬੈਠਾ
ਰੋਈ ਜਾਂਦਾ ਕੱਲਾ ਸੀ
ਓਹ ਕੱਮੀਆਂ ਵਾਲਾ ਮੁਹੱਲਾ ਸੀ
ਮੈਂ ਵੇਖਿਆ ਜਿੱਥੇ ਅੱਲਾ ਸੀ
ਰੰਗ ਦਾ ਕਾਲਾ ਸਿਰੀਂ ਜੜਾਵਾਂ
ਤਨ ਤੇ ਕਪੜਾ ਟਾਵਾਂ ਟਾਵਾਂ
ਮਸਜਿਦ ਦੀ ਪੌੜੀ ਦੇ ਅੱਗੇ
ਪਿਆ ਵਿਛਾ ਕੇ ਪੱਲਾ ਸੀ
ਓਹ ਕੱਮੀਆਂ ਵਾਲਾ ਮੁਹੱਲਾ ਸੀ
ਮੈਂ ਵੇਖਿਆ ਜਿੱਥੇ ਅੱਲਾ ਸੀ ....... Zaildar Pargat Singh
 
Top