ਕਣਕ ਪੱਕੀ ਤੇ ਮੀਂਹ ਨਾ ਪਾਵੀਂ

KARAN

Prime VIP
ਰੋ ਧੋ ਕੇ ਨੇ ਕਣਕਾਂ ਪੱਕੀਆਂ
ਰੱਬ ਵੱਲ ਵੇਖਣ ਕਈ ਸੌ ਅੱਖੀਆਂ
ਹਾੜ੍ਹੀ ਤੇ ਨੇ ਆਸਾਂ ਰੱਖੀਆਂ
ਵੇਖੀ ਨਾ ਤੂੰ ਮੁਖ ਪਰਤਾਵੀਂ
ਸੁਣ ਲੈ ਤੂੰ ਰੱਬ
ਪੈਜੁਗਾ ਯੱਬ
ਕਣਕ ਪੱਕੀ ਤੇ ਮੀਂਹ ਨਾ ਪਾਵੀਂ

ਕਰਜ਼ੇ ਸਿਰ ਤੇ ਚੜੇ ਪਏ ਨੇ
ਲੱਖਾਂ ਹੀ ਕੱਮ ਅੜੇ ਪਏ ਨੇ
ਤੇਰੇ ਹੱਥ ਹੈ ਕੁਦਰਤ ਸਾਰੀ
ਸੁਣਿਐ ਕਿਦਰੇ ਗੜੇ ਪਏ ਨੇ
ਮਰਜੂਗਾ ਜੱਟ
ਫਾਹ ਲੈ ਕੇ ਝੱਟ
ਸਿਰ ਤੇ ਹੋਰ ਨਾ ਕਰਜ਼ ਚੜਾਵੀਂ
ਸੁਣ ਲੈ ਤੂੰ ਰੱਬ
ਪੈਜੁਗਾ ਯੱਬ
ਕਣਕ ਪੱਕੀ ਤੇ ਮੀਂਹ ਨਾ ਪਾਵੀਂ

ਫਸਲ ਬਿਨਾ ਨਾ ਕੋਈ ਹੀਲਾ
ਪੁੱਤਾਂ ਵਰਗਾ ਇੱਕ ਇੱਕ ਤੀਲਾ
ਤੇਰੇ ਹੱਥ ਵਿੱਚ ਸਾਡੇ ਸਾਹ ਨੇ
ਤੇਰੇ ਆਸਰੇ ਕੋਟ ਕਬੀਲਾ
ਮੰਗਤੇ ਦਰ ਦੇ
ਤੇਰੇ ਘਰ ਦੇ
ਝੋਲੀ ਦੇ ਵਿੱਚ ਖੁਸ਼ੀਆਂ ਈ ਪਾਵੀਂ
ਸੁਣ ਲੈ ਤੂੰ ਰੱਬ
ਪੈਜੁਗਾ ਯੱਬ
ਕਣਕ ਪੱਕੀ ਤੇ ਮੀਂਹ ਨਾ ਪਾਵੀਂ ................... Zaildar Pargat Singh
 
Top