ਲਿਖਣੇ ਸੇਅਰ ਉਦਾਸ ੳਦਾਸ ਛੱਡਦੋ

ਹੁਕਮ ਹੋਇਆ ਉਹਦਾ ਰਹਿਣਾ ਨਿਰਾਸ਼ ਛੱਡਦੋ,
ਆਹ ਲਿਖਣੇ ਸ਼ੇਅਰ ਤੁਸੀ ਉਦਾਸ ਉਦਾਸ ਛੱਡਦੋ,
ਚੁਬਾਰੇ ਵਾਲੀ ਬੰਦ ਵਾਰੀ ਨੂੰ ਨਾ ਤਾੜਿਆ ਕਰੋ,
ਨਾ ਉਸ ਗਲੀ ਵੱਲ ਅੱਜ ਵੀ ਗੇੜਾ ਮਾਰਿਆ ਕਰੋ
ਮੇਰੇ ਕਰਕੇ ਹੀ ਸਹੀ ਉਹ ਇਲਾਕਾ ਖਾਸ ਛੱਡਦੋ,
ਆਹ ਲਿਖਣੇ ਸ਼ੇਅਰ ਤੁਸੀ ਉਦਾਸ ਉਦਾਸ ਛੱਡਦੋ,
ਤੂੰ ਕੀ ਜਾਣੇ ਮੈ ਕਿੰਨੀ ਹੋ ਮਜਬੂਰ ਹਾ ਬੈਠੀ
ਮੈ ਤੇਰੀ ਪਹੁੰਚ ਤੋ ਬਹੁਤ ਦੂਰ ਦੂਰ ਹਾਂ ਬੈਠੀ
ਉਸ ਸ਼ਹਿਰ ਮੇਰੀ ਕਰਨੀ ਹੁਣ ਤਲਾਸ਼ ਛੱਡਦੋ,
ਆਹ ਲਿਖਣੇ ਸ਼ੇਅਰ ਤੁਸੀ ਉਦਾਸ ਉਦਾਸ ਛੱਡਦੋ,
ਨਾ ਤੇਰਾ ਨਾ ਮੇਰਾ ਨਾ ਕਿਸੇ ਦਾ ਕੋਈ ਕਸੂਰ ਸੀ,
ਜੋ ਹੋਇਆ ਚੰਗਾ ਹੋਇਆ ਰੱਬ ਨੂੰ ਮੰਨਜੂਰ ਸੀ
ਹਰ ਸ਼ੇਅਰ ਵਿੱਚ ਐਵੇ ਲਿਖਣਾ ਕਾਸ਼ ਕਾਸ਼ ਛੱਡਦੋ,
ਆਹ ਲਿਖਣੇ ਸ਼ੇਅਰ ਤੁਸੀ ਉਦਾਸ ਉਦਾਸ ਛੱਡਦੋ,
ਸਾਰੀ ਉਮਰ ਹੁਣ ਦੁੱਖਾ ਦਾ ਬੋਝ ਮੈ ਢੋਵਾਂਗੀ,
ਅਗਲੇ ਹਰ ਜਨਮ "ਗਗਨ" ਤੇਰੀ ਹੀ ਹੋਵਾਂਗੀ
ਬੱਸ ਇਸ ਜਨਮ ਵਿੱਚ ਤੁਸੀ ਮੇਰੀ ਆਸ ਛੱਡਦੋ,
ਆਹ ਲਿਖਣੇ ਸ਼ੇਅਰ ਤੁਸੀ ਉਦਾਸ ਉਦਾਸ ਛੱਡਦੋ,

ਤਨਵੀਰ ਗਗਨ ਸਿੰਘ ਵਿਰਦੀ :aat
 
Top