ਇੱਕੋ ਇੱਕ ਟਿਕਾਣਾ ਯਾਰਾ

KARAN

Prime VIP
ਇੱਕੋ ਇੱਕ ਟਿਕਾਣਾ ਯਾਰਾ
ਜਿੱਥੇ ਸਬ ਨੇ ਜਾਣਾ ਯਾਰਾ
ਜੀਣਾ ਸੌਖਾ ਹੋ ਜਾਵੇਗਾ
ਜੇਕਰ ਮੰਨ ਲੈਂ ਭਾਣਾ ਯਾਰਾ
ਪੈਸੇ ਵਾਲਾ ਵੱਡਾ ਈ ਹੁੰਦੈ
ਕਮਲਾ ਭਾਵੇ ਸਿਆਣਾ ਯਾਰਾ
ਰਿਸ਼ਤਾ ਓਨਾ ਗੂਢਾ ਹੁੰਦੈ
ਜਿੰਨਾ ਹੋਵੇ ਪੁਰਾਣਾ ਯਾਰਾ
ਯਾਰ ਤਾਂ ਯਾਰ ਈ ਹੁੰਦੈ ਬਾਈ
ਅਨ੍ਹਾ ਭਾਵੇਂ ਕਾਣਾ ਯਾਰਾ
ਵਿੱਚ ਸਿਆਲਾਂ ਦਾਖਾਂ ਚੰਗੀਆਂ
ਗਰਮੀ ਵਿਚ ਹਦੁਆਣਾ ਯਾਰਾ
ਦਿਲ ਤਾਂ ਚਵਲਾਂ ਮਾਰਦਾ ਰਹਿੰਦੈ
ਦਿਲ ਨੂ ਕੀ ਸਮਝਾਣਾ ਯਾਰਾ
ਏ ਬੀ ਸੀ ਡੀ ਕੀ ਜਾਣੇ ਦੱਸ
ਡੱਡਾ ਢੱਢਾ ਣਾਣਾ ਯਾਰਾ
ਜੱਟ ਦੇ ਪਿੱਛੇ ਲੱਗਿਆ ਈ ਰਹਿੰਦੈ
ਕੋਰਟ ਕਚਹਿਰੀ ਥਾਣਾ ਯਾਰਾ
ਐਸਾ ਕੋਈ ਕੱਮ ਕਰੀਂ ਨਾਂ
ਪਿੱਛੋਂ ਪਏ ਪਛਤਾਣਾ ਯਾਰਾ
ਹਰ ਕਲਾਕਾਰ ਦੇ ਵੱਸ ਦਾ ਨਹੀਂ ਜੀ
ਚੰਗਾ ਲਿਖਣਾ ਗਾਣਾ ਯਾਰਾ
ਪਰਗਟ ਸਿੰਘ ਤੋਂ ਪਹਿਲਾਂ ਲਾਜ਼ਮੀ
ਜੈਲਦਾਰ ਲਿਖਵਾਣਾ ਯਾਰਾ
ਪਿੰਡ ਅਸੰਧ ਕਰਨਾਲ ਦੇ ਕੋਲੇ
ਤੇ ਸਟੇਟ ਹਰਿਆਣਾ ਯਾਰਾ
ਜੇਕਰ ਗੱਲ ਵਿਚ ਦਮ ਲੱਗੇ ਤਾਂ
ਕਰਕੇ ਸ਼ਿਅਰ ਵਿਖਾਣਾ ਯਾਰਾ

Zaildar Pargat Singh
 

Ginny

VIP
ਯਾਰ ਤਾਂ ਯਾਰ ਈ ਹੁੰਦੈ ਬਾਈ
ਅਨ੍ਹਾ ਭਾਵੇਂ ਕਾਣਾ ਯਾਰਾ

:ginni
 
Top